!doctype html> पितल द त्रिशूल डमरू लकड़ दा/ਹੱਥ ਪਿੱਤਲ ਦਾ ਤ੍ਰਿਸ਼ੂਲ ਤੇ ਡਮਰੂ ਲੱਕੜ ਦਾ (pittal da trishul te damru lakkad da) Lyrics — Vrinda Ke Geet
pittal da trishul te damru lakkad da — पितल द त्रिशूल डमरू लकड़ दा/ਹੱਥ ਪਿੱਤਲ ਦਾ ਤ੍ਰਿਸ਼ੂਲ ਤੇ ਡਮਰੂ ਲੱਕੜ ਦਾ devotional song
Shiv भजन

पितल द त्रिशूल डमरू लकड़ दा/ਹੱਥ ਪਿੱਤਲ ਦਾ ਤ੍ਰਿਸ਼ੂਲ ਤੇ ਡਮਰੂ ਲੱਕੜ ਦਾ

pittal da trishul te damru lakkad da

Published: 21 जून 2026

Watch
Ring Bell
Light Diya
Text Size 100%

हिंदी

ਹੱਥ ਪਿੱਤਲ ਦਾ ਤ੍ਰਿਸ਼ੂਲ ਤੇ ਡਮਰੂ ਲੱਕੜ ਦਾ

ਬੜਾ ਸੁੰਦਰ ਰੂਪ ਨਿਰਾਲਾ ਹੈ ਸ਼ੰਭੂ ਫੱਕਰ ਦਾ

ਸ਼ੀਸ਼ ਜਟਾਵਾਂ, ਜਟਾਂ ਚ ਗੰਗਾ ਤੇ ਚੰਦਰਮਾ ਦਾ ਪਹਿਰਾ ਏ

ਸ਼ੂਕਣ ਕਾਲ਼ੇ ਫ਼ਨੀਅਰ ਤੀਜੀ ਅੱਖ ਦਾ ਰਾਜ ਬੜਾ ਗਹਿਰਾ ਏ

ਖੁੱਲ੍ਹ ਜਾਵੇ ਜਦੋਂ ਤੀਜਾ ਨੇਤਰ, ਪਾਣੀ ਬਣ ਜਾਏ ਪੱਥਰ ਦਾ

ਬੜਾ ਸੁੰਦਰ ਰੂਪ ਨਿਰਾਲਾ ਸ਼ੰਭੂ ਫੱਕਰ ਦਾ

ਸ਼ਿਵ ਦਾ ਸੱਚਾ ਸਾਥੀ ਨੰਦੀ ਤੇ ਗਲ਼ ਨੰਦੀ ਦੇ ਟੱਲੀਆਂ ਨੇ

ਟੱਲੀਆਂ ਵੀ ਡਮਰੂ ਦੀ ਡੰਮ ਡੰਮ ਸੁਣਕੇ ਹੋਈਆਂ ਝੱਲੀਆਂ ਨੇ

ਸ਼ੰਭੂ ਤੇ ਨੰਦੀ ਦਾ ਰਿਸ਼ਤਾ ਜਿਵੇਂ ਘਿਓ ਤੇ ਸ਼ੱਕਰ ਦਾ

ਬੜਾ ਸੁੰਦਰ ਰੂਪ ਨਿਰਾਲਾ ਸ਼ੰਭੂ ਫੱਕਰ ਦਾ

ਅਲਖ਼ ਨਿਰੰਜਨ ਹਰ ਹਰ ਸ਼ੰਭੂ ਬੰਮ ਬੰਮ ਆਦਿ ਯੋਗੀ ਨੇ

ਬਾਰਾਂ ਜੋਤਰਲਿੰਗਮ ਰੂਪੀ ਜੋਗੀ ਨੇ ਕਦੇ ਭੋਗੀ ਨੇ

ਦੇਵੇ ਤੋੜ ਜੋ ਰੋਗ ਭਿਅੰਕਰ ਹੈ ਮੰਤਰ ਪੰਜ ਅੱਖਰ ਦਾ

ਬੜਾ ਸੁੰਦਰ ਰੂਪ ਨਿਰਾਲਾ ਸ਼ੰਭੂ ਫ਼ੱਕਰ ਦਾ

ਸ਼ਿਵ ਫੱਕਰ ਯੋਗੀ ਸੰਨਿਆਸੀ ਸ਼ਿਵ ਰਾਜਾ ਏ ਮਹਾਰਾਜਾ ਏ

ਮਹਿਲ ਮੁਨਾਰੇ ਹੋਰਾਂ ਲਈ ਨਾ ਆਪਣਾ ਦਰ ਦਰਵਾਜ਼ਾ ਏ

ਅਨੰਤ ਬੇਅੰਤ ਕੰਵਲ ਸ਼ੰਭੂ ਕਰੇ ਅੰਤ ਚੌਰਾਸੀ ਚੱਕਰ ਦਾ

ਬੜਾ ਸੁੰਦਰ ਰੂਪ ਨਿਰਾਲਾ ਸ਼ੰਭੂ ਫੱਕਰ ਦਾ

🕉️
🌸 play & learn 🌸

Bhakti Mela (भक्ति मेला)

Solve beautiful jigsaw puzzles, play devotional quizzes, and build your daily streak!

🎪 Enter Bhakti Mela ➔

Watch on YouTube

Song Details

Category
shiv
Type
bhajan
Published
21 जून 2026
Tags
shiv bhajan

Download Lyrics